ਕਿਉਂ ਇਂਨਾ ਮੈਨੂੰ ਤੜਫਾਉਂਦੀਆਂ ਨੇ ਯਾਦਾਂ ਤੇਰੀਆਂ
ਹਰ ਸਾਹ ਤੋਂ ਪਹਿਲਾਂ ਆਉਦੀਆਂ ਨੇ ਯਾਦਾਂ ਤੇਰੀਆਂ
ਬਣ ਚੁੱਕੀਆਂ ਨੇ ਇਹ ਸਹਾਰਾ ਜਿਉਣ ਦਾ
ਮੇਰਾ ਗਮ ਵੰਡਾਉਂਦੀਆਂ ਨੇ ਯਾਦਾਂ ਤੇਰੀਆਂ
ਕਦੇ ਦਿਲ ਹੱਸਣੇ ਨੂੰ ਚਾਹਵੇ, ਕਦੇ ਅੱਖ ਭਰ ਆਵੇ
ਮੈਥੋਂ ਇੰਝ ਕਿਉਂ ਕਰਵਾਉਂਦੀਆਂ ਨੇ ਯਾਦਾਂ ਤੇਰੀਆਂ
ਦਿਲ ਨੂੰ ਹੀ ਹੋਇਆ ਨਾ ਯਕੀਨ ਤੇਰੇ ਜਾਣ ਦਾ
ਤੇਰਾ ਅਹਿਸਾਸ ਕਰਵਾਉਂਦੀਆਂ ਨੇ ਯਾਦਾਂ ਤੇਰੀਆਂ
'ਗੁਰਮੀਤ ' ਨੇ ਜਿੰਦਗੀ ਕਰ ਦਿੱਤੀ ਸੀ ਨਾਮ ਤੇਰੇ
ਹੱਕ ਇਸਤੇ ਜਤਾਉਂਦੀਆਂ ਨੇ ਯਾਦਾਂ ਤੇਰੀਆਂ