ਸਾਰਾ ਦਿਨ ਲੰਘੇ ਬੱਸ ਇਹੀ ਸੋਚ-ਸੋਚ ਕੇ
ਪੱਲੇ ਨਹੀ ਪੈਣਾ ਕੁਛ ਤੈਨੂੰ ਲੋਚ-ਲੋਚ ਕੇ
ਅਸੀਂ ਤੇਰੇ ਰਾਹਵਾਂ ਵਿਚ ਪਲਕਾਂ ਵਿਛਾਈਏ ਸਦਾ
ਪਰ ਤੂ ਲੰਘ ਜਾਵੇਂ ਨਿੱਤ ਬੋਚ-ਬੋਚ ਕੇ
ਅਸੀਂ ਤੇਰੇ ਨਾਮ ਕੀਤੀ ਸਾਡੀ ਸਾਰੀ ਜਿੰਦਗਾਨੀ
ਕਿਉਂ ਐਨਾ ਤੜਫਾਵੇਂ ਸਾਨੂੰ ਏਹਨੂੰ ਨੋਚ-ਨੋਚ ਕੇ
ਪਹਿਲੀਂ ਦੁੱਖ ਨੇ ਬਥੇਰੇ ਗੁਰਮੀਤ ਪੱਲੇ ਵਿੱਚ ਮੇਰੇ
ਵੇ ਤੂੰ ਵੀ ਸੁੱਟ ਦੀਂ ਨਾ ਸੱਧਰਾਂ ਨੂੰ ਮੋਚ-ਮੋਚ ਕੇ
ਪੱਲੇ ਨਹੀ ਪੈਣਾ ਕੁਛ ਤੈਨੂੰ ਲੋਚ-ਲੋਚ ਕੇ
ਅਸੀਂ ਤੇਰੇ ਰਾਹਵਾਂ ਵਿਚ ਪਲਕਾਂ ਵਿਛਾਈਏ ਸਦਾ
ਪਰ ਤੂ ਲੰਘ ਜਾਵੇਂ ਨਿੱਤ ਬੋਚ-ਬੋਚ ਕੇ
ਅਸੀਂ ਤੇਰੇ ਨਾਮ ਕੀਤੀ ਸਾਡੀ ਸਾਰੀ ਜਿੰਦਗਾਨੀ
ਕਿਉਂ ਐਨਾ ਤੜਫਾਵੇਂ ਸਾਨੂੰ ਏਹਨੂੰ ਨੋਚ-ਨੋਚ ਕੇ
ਪਹਿਲੀਂ ਦੁੱਖ ਨੇ ਬਥੇਰੇ ਗੁਰਮੀਤ ਪੱਲੇ ਵਿੱਚ ਮੇਰੇ
ਵੇ ਤੂੰ ਵੀ ਸੁੱਟ ਦੀਂ ਨਾ ਸੱਧਰਾਂ ਨੂੰ ਮੋਚ-ਮੋਚ ਕੇ