" ਜੀ ਆਇਆ ਨੂੰ "                       


22.04.2017

































 



















Gurmeet Singh


























  

Sunday, September 4, 2011

ਦੂਰੋ ਬੈਠ ਦੁਆਵਾਂ ਕਰਦੀ ਅੰਮੀ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀ ਦਾ ਜੀਅ ਜਿਆਂ ਡੋਲੇ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ |
ਦੁਨੀਆ ਤੇ ਸੁੱਖ, ਸਬਰ , ਸ਼ਾਂਤੀ ਤਾਂ ਏ ਕਿਉਕਿ ਸਾਰਿਆ ਕੋਲ ਅਣਮੁੱਲੀ ਮਾਂ ਏ
ਤਾਪ ਚੜੇ ਸਿਰ ਪੱਟੀਆਂ ਧਰਦੀ ਅੰਮੀ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ |
ਕਾਮਯਾਬੀਆਂ ਪਾਉਣ ਮੇਰੇ ਜਾਏ ਸਾਡੇ ਲਈ ਉਹ ਕਿਸ ਕਿਸ ਦਰ ਤੇ ਜਾਏ
ਨੰਗੇ ਪੈਰੀ ਚੌਕੀਆਂ ਭਰਦੀ ਅੰਮੀ ,ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ |
ਉਸਦੀਆਂ ਰੀਝਾਂ ਵੇਖ ਹੋਵੇ ਹੈਰਾਨੀ, ਸਭ ਤੋ ਉੱਚੀ ਸੁੱਚੀ ਏ ਕੁਰਬਾਨੀ,
ਕਦੇ ਨਾ ਥੱਕਦੀ ਕਦੇ ਨਾ ਹਰਦੀ ਅੰਮੀ,ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ |
ਧੁੱਪਾਂ ਵਿੱਚ ਚੁਨੀ ਨਾਲ ਕਰਦੀ ਛਾਵਾਂ, ਪੋਹ ਮਾਘ ਵੀ ਜਰਨ ਕਰੜੀਆਂ ਮਾਵਾਂ |
ਸਾਨੂੰ ਦਿੰਦੀ ਨਿੱਘ ਤੇ ਠਰਦੀ ਅੰਮੀ .ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ |
ਜਿਹਨਾ ਨੇ ਮਾਵਾਂ ਦਾ ਮੁੱਲ ਨਹੀ ਪਾਇਆ ਮੰਦਭਾਗੀਆਂ ਡਾਢਾ ਪਾਪ ਕਮਾਇਆ |
ਅੰਦਰੋ ਅੰਦਰੋ ਜਾਂਦੀ ਖਰਦੀ ਅੰਮੀ ,ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ |
ਰੱਬ ਨਾ ਕਰੇ ਕਿ ਐਸੀ ਬਿਪਤਾ ਆਵੇ ਢਿਡੋ ਜੰਮਿਆਂ ਪਹਿਲਾਂ ਹੀ ਨਾ ਤੁਰ ਜਾਏ,
ਇਹ ਗੱਲ ਸੁਣ ਦੇ ਸਾਰ ਹੀ ਮਰਦੀ ਅੰਮੀ,ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ |
ਵੈਸੇ ਤਾ ਰਿਸਤੇ ਨੇ ਹੋਰ ਬਥੇਰੇ ,ਪਰ ਮਾਵਾਂ ਦੇ ਬਾਜੋ ਘੜੀ ਹਨੇਰੇ ,
ਰੌਣਕ ਹੈ ' ਗੁਰਮੀਤ ' ਦੇ ਘਰ ਦੀ ਅੰਮੀ , ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
..