ਤੇਰੀ ਮੇਰੀ ਇਕ ਕਹਾਣੀ,ਸਾਂਝ ਅਪਣੀ ਇੰਨੀ ਡੂੰਘੀ ਜਿੱਦਾਂ ਸਾਗਰ ਵਿਚਲਾ ਪਾਣੀ,
ਤੇਰੀ ਮੇਰੀ ਪੀੜ ਹੈ ਇੱਕੋ,ਦਰਦ ਅਸਾਂ ਨੇ ਨਿੱਤ ਨੇ ਵੰਡੇ,ਨਿਤ ਵਹਾਇਆ ਅੱਖੋਂ ਪਾਣੀ,
ਤੇਰੀ ਮੇਰੀ ਮਰਜ਼ੀ ਇੱਕ ਹੈ,ਇਕਠੇ ਇਕਠੇ ਤੁਰਨਾ ਚਾਹੀਏ ,ਇਕਠੇ ਵਾਰ ਦੇਈਏ ਜ਼ਿੰਦਗਾਨੀ,
ਤੇਰੀ ਮੇਰੀ ਸੋਚ ਹੈ ਇੱਕੋ,ਤੂੰ ਵੀ ਚਾਹੇਂ ਮੰਜ਼ਿਲ ਪਾਉਣੀ, ਮੈਂ ਵੀ ਚਾਹਾਂ ਨਵੀਂ ਰਵਾਨੀ,
ਤੇਰੀ ਮੇਰੀ ਜ਼ਿੰਦਗੀ ਇੱਕ ਹੈ,ਦਰਦ ਜੇ ਕਿਧਰੇ ਤੈਨੂੰ ਹੋਵੇ,ਮੇਰੀ ਅੱਖ ਚੋਂ ਵਹਿੰਦਾ ਪਾਣੀ,
ਤੇਰੀ ਮੇਰੀ ਖੁਸ਼ੀ ਹੈ ਇੱਕੋ,ਤੈਨੂੰ ਖੁਸ਼ ਵੇਖਣ ਦੀ ਖਾਤਿਰ ਮੈਂ ਦੇਵਾਂ ਹਰ ਇੱਕ ਕੁਰਬਾਨੀ,
ਤੇਰੀ ਮੇਰੀ ਐਸੀ ਜੋੜੀ,ਤੂੰ ਤੇ ਮੈਂ ਜੇ ਨਾਲ ਹੋਈਏ ਤਾਂ ਕੋਈ ਨਾਂ ਹੋਵੇ ਸਾਡਾ ਸਾਨੀ..